|
ਸੁੱਲਗਦੇ ਚਮਨ
ਗੁਲਸਤਾਂ ਉੱਜੜ ਗਿਆ,ਬਹਾਰ ਦੇਖਦਾ ਰਿਹਾ
ਸੁੱਲਗਦੇ ਚਮਨ ਦਾ ਮੈਂ,ਗੁਬਾਰ ਦੇਖਦਾ ਰਿਹਾ
ਐਸੀ ਕੁਸ਼ ਚਲੀ ਹਵਾ ,ਯਾਰ ਹੋ ਗਿਆ ਜੁਦਾ
ਬਕਤ ਚਾਲ ਚੱਲ ਗਿਆ ,ਸਬ ਕੁਸ਼ ਬਦਲ ਗਿਆ
ਮੈਂ ਗਮਾਂ ਦਾ ਮਾਰਿਆ ,ਵਾਂਗ ਬੇਸਹਾਰਿਆਂ
ਗੈਰ ਦੀ ਬਰਾਤ ਦੇ ,ਕਹਾਰ ਦੇਖਦਾ ਰਿਹਾ
ਗੁਲਸਤਾਂ ਉੱਜੜ ਗਿਆ,ਬਹਾਰ ਦੇਖਦਾ ਰਿਹਾ
ਸੁੱਲਗਦੇ ਚਮਨ ਦਾ ਮੈਂ,ਗੁਬਾਰ ਦੇਖਦਾ ਰਿਹਾ
ਸੀ ਇਸ਼ਕ਼ ਦਾ ਜਾਨੂੰਨ, ਬਿੰਦੀ ਚੰਨ ਦੀ ਬਣਾ ਦੀਆਂ
ਪਿਆਰ ਦੀ ਸੀ ਹੱਦ ,ਤਾਰੇ ਮਾਂਗ ਚੇ ਸਜਾ ਦੀਆਂ
ਲੱਗ ਗਈ ਕਿਹਦੀ ਨਜ਼ਰ ,ਦਿਲ ਗਿਆ ਉਜੜ ਉਜੜ
ਮੈਂ ਇਸ਼ਕ਼ ਚੇ ਹਾਰਿਆ,ਪਿਆਰ ਦੇਖਦਾ ਰਿਹਾ
ਗੁਲਸਤਾਂ ਉੱਜੜ ਗਿਆ,ਬਹਾਰ ਦੇਖਦਾ ਰਿਹਾ
ਸੁੱਲਗਦੇ ਚਮਨ ਦਾ ਮੈਂ,ਗੁਬਾਰ ਦੇਖਦਾ ਰਿਹਾ
ਸਰਦਾਰ ਧਾਮੀਂ
|